ਮਨਪ੍ਰੀਤ ਬਾਦਲ, ਰਵਨੀਤ ਬਿੱਟੂ, ਸੰਘ ਪਰਿਵਾਰ
- ਕੰਵਲਜੀਤ
ਸੂਬੇ ਦੀ ਰਾਜਨੀਤੀ 2012 ਦੀਆਂ ਚੋਣਾਂ ਤੇ ਕੇਂਦਰਤ ਹੋ ਰਹੀ ਹੈ। ਯਾਤਰਾਵਾਂ, ਰੈਲੀਆਂ ਅਤੇ ਐਕਸ਼ਨਾਂ ਰਾਹੀਂ ਆਪਣੇ ਆਪਣੇ ਏਜੰਡੇ ਉੱਤੇ ਲੋਕਾਂ ਦੀ ਹਿਮਾਇਤ ਹਾਸਲ ਕਰਨ ਦੀਆਂ ਕਵਾਇਦਾਂ ਸ਼ੁਰੂ ਹੋ ਚੁੱਕੀਆਂ ਹਨ। ਮਨਪ੍ਰੀਤ ਬਾਦਲ ਦੀ ''ਜਾਗੋ ਪੰਜਾਬ ਯਾਤਰਾ'' ਵਿੱਚ ਬਾਰ ਬਾਰ ਸੂਬੇ ਦੇ ਵਿਕਾਸ ਦੀ ਗੱਲ ਦੇ ਨਾਲ ਨਾਲ ਸ਼ਹੀਦਾਂ, ਖਾਸ ਕਰਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਬਾਰੇ ਕਾਫੀ ਚਰਚਾ ਹੋ ਰਹੀ ਹੈ। ਨੌਜਵਾਨ ਕਾਂਗਰਸੀ ਐਮ. ਪੀ. ਰਵਨੀਤ ਬਿੱਟੂ ਨੇ ਆਪਣੀ ਮੁਹਿੰਮ ਦਾ ਨਾਂ ਹੀ 'ਨਵ ਇਨਕਲਾਬ' ਯਾਤਰਾ ਰੱਖ ਦਿੱਤਾ ਹੈ ਅਤੇ ਉਹ ਪੈਦਲ ਹੀ ਪੂਰੇ ਪੰਜਾਬ ਦੇ ਦੌਰੇ ਤੇ ਨਿਕਲ ਤੁਰਿਆ ਹੈ। ਰਾਹੁਲ ਗਾਂਧੀ ਦੀ ਤਰਜ ਤੇ ਵੱਖ ਵੱਖ ਵਰਗਾਂ ਨਾਲ ਨੇੜਿਓਂ ਸਬੰਧ, ਉਨ•ਾਂ ਦੀਆਂ ਸ਼ਿਕਾਇਤਾਂ ਇਕੱਠੀਆਂ ਕਰਕੇ ਕੋਈ ''ਵਿਜ਼ਨਰੀ ਪੇਪਰ'' ਤਿਆਰ ਕਰਨ ਦੀਆਂ ਗੱਲਾਂ ਕਰਕੇ ਉਹ ਅੱਕੀ ਜਨਤਾ ਨੂੰ ਕਿਸੇ ਨਵੀਂ ਨੀਤੀ ਦੇ ਨਿਰਮਾਣ ਦਾ ਪ੍ਰਭਾਵ ਦੇਣਾ ਚਾਹੁੰਦਾ ਹੈ। ਮੱਧਵਰਗ ਦਾ ਕਾਫੀ ਵੱਡਾ ਹਿੱਸਾ ਇਨ•ਾਂ ਮੁਹਿੰਮਾਂ ਨੂੰ ਵੇਖਕੇ ਮੌਜੂਦਾ ਪ੍ਰਬੰਧ ਵਿੱਚ ਆਪਣਾ ਵਿਸ਼ਵਾਸ ਕਾਇਮ ਰੱਖਣ ਲਈ ਤਰਕ ਲੱਭ ਲੈਂਦਾ ਹੈ। ਇੱਥੋਂ ਤੱਕ ਕਿ ਇਨ•ਾਂ ਦੀ ਦੂਜੇ ਸਿਆਸਤਦਾਨਾਂ ਨਾਲੋਂ ਘੱਟ ਉਮਰ ਵੀ ਮੱਧਵਰਗ ਨੂੰ ਨਵਾਂਪਣ ਵਿਖਾਉਣ ਲਈ ਕਾਫੀ ਹੈ। ਉਹ ਇਸ ਨੂੰ ਕਿਸੇ ਸਿਆਸੀ ਪੁਨਰ ਜਾਗਰਣ (''ਰਿਨਾਇਸਾਂ'') ਵਾਂਗ ਪੇਸ਼ ਕਰ ਰਹੇ ਹਨ।
ਦੂਜੇ ਪਾਸੇ ਖੱਬੇ ਪੱਖੀ ਆਗੂਆਂ ਤੇ ਬੁਧੀਜੀਵੀਆਂ ਦਾ ਇੱਕ ਹਿੱਸਾ ਇਸ ਵਰਤਾਰੇ ਨੂੰ ਹਾਕਮ ਜਮਾਤਾਂ ਦੇ ਡਰਾਮੇ ਕਹਿ ਕੇ ਰੱਦ ਕਰਨ ਦਾ ਪੁਰਾਣਾ ਸ਼ਾਰਟਕੱਟ ਫਾਰਮੂਲਾ ਪੇਸ਼ ਕਰਕੇ ਡੰਗ ਟਪਾ ਰਿਹਾ ਹੈ। ਪ੍ਰੰਤੂ ਕੀ ਗੱਲ ਮਹਿਜ਼ ਏਨੀ ਹੀ ਹੈ?
ਸਾਨੂੰ ਜ਼ਰੂਰ ਹਾਕਮ ਜਮਾਤਾਂ ਦੇ ਆਪਣਾ ਰਾਜ ਕਾਇਮ ਰੱਖਣ ਲਈ ਵਰਤੇ ਜਾਂਦੇ ਢੰਗਾਂ ਤਰੀਕਿਆਂ ਦੀ ਬਰੀਕੀ ਨਾਲ ਘੋਖ ਕਰਨੀ ਚਾਹੀਦੀ ਹੈ ਅਤੇ ਜਨਤਾ ਸਾਹਮਣੇ ਉਸ ਨੂੰ ਨੰਗਾ ਕਰਨਾ ਚਾਹੀਦਾ ਹੈ ਅਤੇ ਉਹ ਠੋਸ ਤਰਕ ਪੇਸ਼ ਕਰਨੇ ਚਾਹੀਦੇ ਹਨ ਜਿਨ•ਾਂ ਨੂੰ ਜਨਤਾ ਸਮਝ ਸਕੇ, ਅਪਣਾ ਸਕੇ ਅਤੇ ਅੱਗੇ ਸਮਝਾ ਸਕੇ। ''ਮੰਤਰੀ ਐਮ. ਐਲ. ਏ., ਐਮ. ਪੀ. ਜਿੱਤ ਕੇ ਪੰਜ ਸਾਲ ਵਾਪਿਸ ਨਹੀਂ ਆਉਂਦੇ'', ਇਹ ਇੱਕ ਆਮ ਅਲੋਚਨਾ ਰਹੀ ਹੈ ਜਿਸ ਨਾਲ ਲੋਕ ਬੜੀ ਚੰਗੀ ਤਰ•ਾਂ ਸਹਿਮਤ ਹਨ।''ਜਿਹੜਾ ਬੰਦਾ ਇੱਕ ਵਾਰੀ ਜਿੱਤ ਜਾਂਦਾ ਹੈ, ਉਹ ਮਰਨ ਤੱਕ ਲੀਡਰੀ ਨਹੀਂ ਛੱਡਦਾ। ਬੁੱਢੇ ਸਿਆਸਤਦਾਨ ਦੇਸ਼ ਦਾ ਕੁਝ ਨਹੀਂ ਸੁਆਰ ਸਕਦੇ।'' ਇਹ ਇੱਕ ਹੋਰ ਅਲੋਚਨਾ ਹੈ। ਇਹ ਅਤੇ ਅਜਿਹੀਆਂ ਹੋਰ ਕਿੰਨੀਆਂ ਹੀ ਅਲੋਚਨਾਵਾਂ ਦਾ ਸੋਮਾ ਮੱਧਵਰਗ ਦੇ, ਅਤੇ ਸਰਮਾਏਦਾਰੀ ਦੇ ਉਦਾਰ ਹਿੱਸੇ/ਬੁਧੀਜੀਵੀ ਹਨ। ਹਾਲਾਂਕਿ ਕਿ ਕਮਿਊਨਿਸਟ ਸਿਧਾਂਤ ਸਰਮਾਏਦਾਰੀ ਦੀ ਬੇਹੱਦ ਬੁਨਿਆਦੀ ਅਤੇ ਵਿਗਿਆਨਕ ਅਲੋਚਨਾ ਪੇਸ਼ ਕਰਦਾ ਹੈ ਪੰ੍ਰਤੂ ਸਾਡੇ ਪ੍ਰਚਾਰ ਦਾ ਕਾਫੀ ਵੱਡਾ ਹਿੱਸਾ ਅਜਿਹੀਆਂ ਸਧਾਰਨ ਵਿਆਖਿਆਵਾਂ ਤੇ ਸੌਖੀ ਟੇਕ ਰੱਖਦਾ ਰਿਹਾ ਹੈ।
ਯਕੀਨਨ, ਮੱਧਵਰਗ ਅਤੇ ਸਰਮਾਏਦਾਰੀ ਦੀ ਆਰਥਕ ਸਮਾਜਕ ਸਥਿਤੀ ਉਸ ਨੂੰ ਅਜਿਹੀਆਂ ਅਲੋਚਨਾਵਾਂ ਕਰਕੇ ਡੰਗ ਟਪਾਉਣ ਅਤੇ ਕੁਝ ਪ੍ਰਸ਼ਾਸਕੀ ਸੁਧਾਰਾਂ ਤੇ ਟੇਕ ਰੱਖਣ ਦੀ ਆਗਿਆ ਦਿੰਦੀ ਹੈ। ਪ੍ਰੰਤੂ ਅੱਤ ਦੀਆਂ ਮਾੜੀਆਂ ਪ੍ਰਸਥਿਤੀਆਂ ਅਤੇ ਵਿਵਸਥਾ ਵੱਲੋਂ ਲਗਾਤਾਰ ਸਾਧਨਹੀਣ ਬਣਾ ਕੇ ਹਾਸ਼ੀਏ ਤੇ ਧੱਕੇ ਜਾ ਰਹੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਲਾਜਮੀ ਹੀ ਨਿੱਕੇ ਮੋਟੇ ਸੁਧਾਰਾਂ ਨੇ ਨਾ ਕੁਝ ਦਿੱਤਾ ਹੈ ਅਤੇ ਨਾ ਹੀ ਦੇਣਾ ਹੈ। ਉਨ•ਾਂ ਦੀ ਪਦਾਰਥਕ ਹਾਲਤ ਕਮਿਊਨਿਸਟ ਵਿਆਖਿਆ ਅਤੇ ਅਲੋਚਨਾ ਨੂੰ ਗ੍ਰਹਿਣ ਕਰਨ ਲਈ ਤਿਆਰ ਹੈ ਅਤੇ ਲਗਾਤਾਰ ਇਸਦੀ ਮੰਗ ਕਰਦੀ ਹੈ। ਜਿਸ ਘਾਟ ਦਾ ਏਥੇ ਅਸੀਂ ਜ਼ਿਕਰ ਕਰਾਂਗੇ ਉਹ ਹੈ ਕਿ ਆਪਣੀਆਂ ਹਾਲਤਾਂ ਨੂੰ ਬਦਲਣ ਲਈ ਸੰਘਰਸ਼ ਦੇ ਰਾਹ ਪਏ ਮਜ਼ਦੂਰਾਂ-ਕਿਸਾਨਾਂ ਦੇ ਜੱਥੇਬੰਦ ਹਿੱਸਿਆਂ ਵਿੱਚ ਕਮਿਊੁਨਿਸਟ ਚੇਤਨਾ ਪਹੁੰਚਾਉਣ ਦੇ ਕੰਮ ਦੀ ਕਮਜ਼ੋਰੀ। ਉਥੇ ਅਸੀਂ ਹਾਲੇ ਵੀ ਸਿਆਸੀ ਤੇ ਗੈਰ-ਸਿਆਸੀ ਦੀ ਸਿੱਧੜ ਬਹਿਸ ਵਿੱਚ ਉਲਝੇ ਹੋਏ ਹਾਂ। ਕੁਝ ਲੋਕ, ਜਥੇਬੰਦੀਆਂ ਦੇ ਸੰਘਰਸ਼ ਨੂੰ ਗੈਰ-ਸਿਆਸੀ ਜਾਮਾ ਪਹਿਨਾ ਕੇ ਅਸਲ ਵਿੱਚ ਮਜ਼ਦੂਰਾਂ ਕਿਸਾਨਾਂ ਅੰਦਰ ਰਾਜਸੀ ਚੇਤਨਾ ਲੈ ਜਾਣ ਦਾ ਵਿਰੋਧ ਕਰਦੇ ਹਨ ਅਤੇ ਉਨ•ਾਂ ਨੂੰ ਮੱਧਵਰਗ ਅਤੇ ਉਦਾਰ ਸਰਮਾਏਦਾਰੀ ਦੀਆਂ ਉਪਰੋਕਤ ਅਲੋਚਨਾਵਾਂ ਤੱਕ ਸੀਮਤ ਰਹਿਣ ਲਈ ਛੱਡ ਦਿੰਦੇ ਹਨ। (ਲੈਨਿਨ ਨੇ ਕਿਹਾ ਹੈ ''ਟ੍ਰੇਡ ਯੂਨੀਅਨ ਚੇਤਨਾ ਮਜ਼ਦੂਰ ਵਰਗ ਦੇ ਅੰਦਰੋਂ ਪੈਦਾ ਹੁੰਦੀ ਹੈ ਪ੍ਰੰਤੂ ਕਮਿਊਨਿਸਟ ਚੇਤਨਾ ਉਸ ਦਰਮਿਆਨ ਬਾਹਰੋਂ ਲੈ ਜਾਣੀ ਪੈਂਦੀ ਹੈ।'')
ਪ੍ਰੰਤੂ ਅਸੀਂ ਜਾਣਦੇ ਹਾਂ ਕਿ ਐਸ਼ਪ੍ਰਸਤੀ, ਭ੍ਰਿਸ਼ਟਾਚਾਰ, ਜੜਤਾ ਸਰਮਾਏਦਾਰੀ ਦੇ ਬੁਨਿਆਦੀ ਲੱਛਣ ਨਹੀਂ ਹਨ। ਇਹ ਸਮੇਂ ਸਮੇਂ, ਹਾਲਤਾਂ ਮੁਤਾਬਕ ਬਦਲਣ ਵਾਲੇ ਹਨ। ਆਮ ਦਿਨਾਂ ਅੰਦਰ ਜ਼ਰੂਰ ਇਨ•ਾਂ ਲੱਛਣਾਂ ਦਾ ਵਿਆਪਕ ਬੋਲਬਾਲਾ ਰਹਿੰਦਾ ਹੈ ਪ੍ਰੰਤੂ ਅੱਜ ਸੰਕਟ ਵਿੱਚ ਫਸੀ ਸਰਮਾਏਦਾਰੀ, ਜ਼ਰੂਰੀ ਨਹੀਂ, ਉਹੀ ਵਰਤਾਓ ਕਰੇ। ਇਸੇ ਤਾ ਨਤੀਜਾ ਹੈ ਕਿ ਹਾਕਮ ਜਮਾਤੀ ਕੈਂਪ ਵਿਚੋਂ ਕੋਸ਼ਿਸ਼ਾਂ ਜਾਰੀ ਹਨ ਕਿ ਘੱਟੋ ਘੱਟ ਮੱਧਵਰਗ ਦੀ ਅਲੋਚਨਾ ਨੂੰ ਕਬੂਲ ਕਰਨ ਦਾ ਵਿਖਾਵਾ ਕਰਕੇ ਨਿਊਟਰਲ ਕੀਤਾ ਜਾਵੇ ਤੇ ਆਪਦੇ ਵੱਲ ਖਿੱਚਿਆ ਜਾਵੇ।
ਮਨਪ੍ਰੀਤ ਬਾਦਲ ਦੀ ਜਾਗੋ ਪੰਜਾਬ ਯਾਤਰਾ ਅਤੇ ਰਣਨੀਤ ਬਿੱਟੂ ਦੀ ਨਵ ਇਨਕਲਾਬ ਯਾਤਰਾ ਦੌਰਾਨ ਵੇਖਣ ਨੂੰ ਮਿਲੇ ਇਕੱਠ ਅਤੇ ਦਫ਼ਤਰਾਂ, ਅਖ਼ਬਾਰਾਂ, ਬਜ਼ਾਰਾਂ ਆਦਿ ਵਿੱਚ ਚਲਦੀਆਂ ਬਹਿਸਾਂ ਇਹੋ ਦਰਸਾਅ ਰਹੀਆਂ ਹਨ। ਮਧਵਰਗੀ ਅਤੇ ਉਦਾਰ ਸਰਮਾਏਦਾਰੀ ਦੀ ਅਲੋਚਨਾ ਦਾ ਮੂੰਹ ਬੰਦ ਕਰਨ ਦੇ ਨਾਲ ਨਾਲ ਮਨਪ੍ਰੀਤ, ਰਵਨੀਤ ਤੇ ਰਾਹੁਲ ਗਾਂਧੀ ਮਧਵਰਗ ਨੂੰ ਉਹ ਮੰਚ ਵੀ ਪ੍ਰਦਾਨ ਕਰਦੇ ਹਨ ਜਿਸ ਤੇ ਉਹ ਸੰਗਠਿਤ ਹੋ ਸਕਣ ਅਤੇ ਸਮੇਟੇ ਜਾ ਸਕਣ। ਉਹ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੀ ਇਨ•ਾਂ ਮੰਚਾਂ ਤੇ ਆਸਾਂ ਲਗਾਉਣ ਲਈ ਪ੍ਰੇਰਤ ਕਰਦੇ ਹਨ।
ਸਕਾਰਾਤਮਕ ਅਜੰਡੇ ਦੇ ਤੌਰ ਤੇ ਪੰਜਾਬ ਦੇ ਵਿਕਾਸ ਦਾ ਸਵਾਲ ਖੜਾ ਕੀਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਅਤੇ ਰਵਨੀਤ ਬਿੱਟੂ ਦੋਵਾਂ ਨੇ ਹੀ ਸੂਬਾ ਸਰਕਾਰ ਸਿਰ ਚੜ•ੇ ਕਰਜੇ ਨੂੰ ਹੀ ਪੰਜਾਬ ਦੀ ਮੰਦਹਾਲੀ ਦਾ ਪ੍ਰਮੁੱਖ ਕਾਰਨ ਦੱਸਿਆ ਹੈ। ਇਹ ਗੱਲ ਮੱਧਵਰਗ ਨੂੰ ਤੁਰੰਤ ਸਮਝ ਵਿੱਚ ਆਉਂਦੀ ਹੈ ਜਦੋਂ ਮੁਲਾਜਮਾਂ ਨੂੰ ਤਨਖਾਹਾਂ, ਭੱਤਿਆਂ, ਏਰੀਅਰਾਂ ਤੇ ਤਲਵਾਰ ਲਟਕਦੀ ਨਜ਼ਰ ਆਉਂਦੀ ਹੈ। ਪ੍ਰੰਤੂ ਲੋਕਾਈ ਵਿੱਚ ਉਹ ਵਿਸ਼ਾਲ ਹਿੱਸੇ ਵੀ ਹਨ, ਜੋ ਖੇਤ ਮਜ਼ਦੂਰ, ਛੋਟੇ ਤੇ ਦਰਮਿਆਨੇ ਕਿਸਾਨ, ਬੇਰੋਜ਼ਗਾਰ ਨੌਜਵਾਨ ਹਨ ਜਿਨ•ਾਂ ਨੂੰ ਸਿੱਧੇ ਤੌਰ ਤੇ ਸਰਕਾਰ ਪਾਸੋਂ ਕੋਈ ਅਦਾਇਗੀ ਨਹੀਂ ਹੁੰਦੀ, ਜਿਨ•ਾਂ ਨੂੰ ਨਿਗੂਣੀ ਆਮਦਨ ਹੋਣ ਕਾਰਨ ਖੁਦ ਧਨੀ ਕਿਸਾਨਾਂ, ਆੜ•ਤੀਆਂ, ਪ੍ਰਾਈਵੇਟ ਫਾਈਨੈਂਸਰਾਂ, ਬੈਂਕਾਂ ਆਦਿ ਤੋਂ ਬੇਹੱਦ ਮਹਿੰਗੀਆਂ ਦਰਾਂ ਤੇ ਕਰਜਾ ਲੈ ਕੇ ਬਿਮਾਰੀ-ਠਮਾਰੀ, ਵਿਆਹ ਜਾਂ ਮੌਤ ਵੇਲੇ ਦੇ ਜਾਂ ਕਈ ਵਾਰੀ ਤਾਂ ਰੁਟੀਨ ਰੋਜ਼ੀ-ਰੋਟੀ ਤੱਕ ਦੇ ਖਰਚੇ ਚਲਾਉਣੇ ਪੈਂਦੇ ਹਨ ਅਤੇ ਜਿਨ•ਾਂ ਦੀ ਗਿਣਤੀ ਪੰਜਾਬ ਦੀ ਅਬਾਦੀ ਦਾ ਕਰੀਬ 65-70% ਬਣਦੀ ਹੈ। ਇਹ ਕਰਜ਼ਾ ਇਨ•ਾਂ ਤੋਂ ਕਦੀ ਵਾਪਸ ਨਹੀਂ ਹੁੰਦਾ ਅਤੇ ਕਰਜ਼ਦਾਤਾ ਦੇ ਲਗਾਤਾਰ ਦਬਾਅ ਕਾਰਨ ਹਜ਼ਾਰਾਂ ਕਿਸਾਨ ਖੇਤ ਮਜ਼ਦੂਰ ਤੇ ਬੇਰੋਜ਼ਗਾਰ ਨੌਜਵਾਨ ਖੁਦਕਸ਼ੀਆਂ ਕਰ ਚੁੱਕੇ ਹਨ। ਇਨ•ਾਂ ਨੂੰ ਕਿਵੇਂ ਕੋਈ ਸਮਝਾ ਸਕਦਾ ਹੈ ਕਿ ਮੰਦਹਾਲੀ ਦਾ ਮੁੱਖ ਕਾਰਨ ਪੰਜਾਬ ਸਰਕਾਰ ਸਿਰ ਚੜਿ•ਆ ਕਰਜ਼ਾ ਹੈ?
ਜਿੰਨਾ ਮਰਜ਼ੀ ਢਿੰਡੋਰਾ ਪਿੱਟੀ ਜਾਵੇ ਕੋਈ ਪਰ ਇਨ•ਾਂ ਨੂੰ ਆਪਣੀ ਜ਼ਿੰਦਗੀ, ਘਰ-ਬਾਰ, ਜ਼ਮੀਨਾਂ, ਦੁਕਾਨਾਂ, ਖੇਤੀਬਾੜੀ ਦੇ ਸੰਦਾਂ ਨੂੰ ਆਦਿ ਕਰਜ਼ੇ ਬਦਲੇ ਕੁਰਕ ਹੋਣ ਤੋਂ ਬਚਾਉਣ ਲਈ ਤਾਂ ਸੂਦਖੋਰ-ਸਿਆਸੀ-ਗੁੰਡਾ-ਪੁਲਿਸ ਗੱਠਜੋੜ ਨਾਲ ਹੀ ਟਕਰਾਉਣਾ ਪਵੇਗਾ। ਜਦੋਂ ਕਿ ਮਨਪ੍ਰੀਤ ਬਾਦਲ ਅਤੇ ਰਵਨੀਤ ਬਿੱਟੂ ਜਾਂ ਕਹਿ ਲਓ ਸਾਰੀ ਦੀ
ਸਾਰੀ ਹਾਕਮ ਧਿਰ ਕਹਿਣਾ ਚਾਹੁੰਦੀ ਹੈ ਕਿ ਮਜ਼ਦੂਰੋ, ਕਿਸਾਨੋ, ਛੋਟੇ ਦੁਕਾਨਦਾਰੋ, ਤੇ ਬੇਰੋਜਗਾਰ ਨੌਜਵਾਨੋ! ਤੁਸੀਂ ਆਪਣੇ ਸਿਰ ਚੜ•ੇ ਕਰਜੇ ਨੂੰ ਭੁੱਲ ਜਾਵੋ ਅਤੇ ਪਿੰਡਾਂ ਤੇ ਸ਼ਹਿਰਾਂ ਵਿਚਲੇ ਸੂਦਖੋਰਾਂ, ਭੂ-ਮਾਫੀਆ-ਠੇਕੇਦਾਰਾਂ ਨਾਲ ਇਕਮੁੱਠ ਹੋ ਜਾਵੋ, ਤਾਂ ਕਿ ਅਸੀਂ ਪੰਜਾਬ ਸਰਕਾਰ ਸਿਰ ਚੜਿ•ਆ ਕਰਜਾ ਮਾਫ ਕਰਵਾ ਸਕੀਏ!! ਇਸਦੇ ਬਦਲੇ ਤੁਸੀਂ ਆਪਣੀਆਂ ਨਿਗੂਣੀਆਂ ਸਬਸਿਡੀਆਂ ਛੱਡਣ ਲਈ ਅਤੇ ਵਾਧੂ ਟੈਕਸਾਂ ਦਾ ਭਾਰ ਸਹਿਣ ਤੋਂ ਵੀ ਨਾ ਹਿਚਕਿਚਾਓ!ਇਸਦੇ ਟਾਕਰੇ ਤੇ ਸਾਨੂੰ ਜਾਣੀ ਕਿ ਕਮਿਊਨਿਸਟ ਇਨਕਲਾਬੀਆਂ ਨੂੰ, ਆਪਣਾ ਸੱਦਾ ਬੜੀ ਉੱਚੀ ਤੇ ਸਪੱਸ਼ਟ ਅਵਾਜ਼ ਵਿੱਚ ਦੇਣਾ ਚਾਹੀਦਾ ਹੈ : ਮਜ਼ਦੂਰੋ, ਕਿਸਾਨੋ, ਵਿਦਿਆਰਥੀਓ, ਨੌਜਵਾਨੋ ਤੇ ਛੋਟੇ ਕਾਰੋਬਾਰੀਓ!! ਕਰਜ਼ਦਾਤਾਵਾਂ ਦੇ ਹਰ ਜ਼ੁਲਮ ਦਾ ਟਾਕਰਾ ਆਪਣੇ ਏਕੇ ਦੇ ਜ਼ੋਰ 'ਤੇ ਕਰੋ! ਆਪਣੀਆਂ ਜ਼ਮੀਨਾਂ, ਘਰ-ਬਾਰ, ਮਾਲ-ਡੰਗਰ, ਸੰਦ-ਭਾਡੇ, ਤੇ ਦੁਕਾਨਾਂ ਅਤੇ ਮਾਣ ਸਨਮਾਨ ਦੀ ਰਾਖੀ ਲਈ ਮੈਦਾਨ ਵਿੱਚ ਕੁੱਦ ਪਵੋ, ਪਿੱਛੇ ਨਾ ਹਟੋ। ਜਿਸ ਤਬਦੀਲੀ ਤੇ ਵਿਕਾਸ ਦੀ ਆਸ ਤੁਸੀਂ ਮਨਪ੍ਰੀਤ ਬਾਦਲ ਜਾਂ ਰਵਨੀਤ ਬਿੱਟੂ ਜਾਂ ਇਨ•ਾਂ ਦੇ ਕਿਸੇ ਭਰਾ-ਭਤੀਜੇ ਤੋਂ ਰੱਖਦੇ ਹੋ, ਉਹ ਤਬਦੀਲੀ ਤੇ ਵਿਕਾਸ ਸਿਰਫ਼ ਤੇ ਸਿਰਫ਼ ਤੁਹਾਡੇ ਏਕੇ ਅਤੇ ਇਨਕਲਾਬੀ ਕਾਰਵਾਈ ਵਿਚੋਂ ਜਨਮ ਲੈ ਸਕਦਾ ਹੈ!! ਇਤਿਹਾਸ ਗਵਾਹ ਹੈ ਕਿ ਇਹੋ ਭਗਤ ਸਿੰਘ ਦਾ ਸੁਫਨਾ ਸੀ, ਤੇ ਇਸੇ ਨੂੰ ਇਨਕਲਾਬ ਕਿਹਾ ਜਾਂਦਾ ਹੈ!!
ਸਾਨੂੰ ਇੱਕ ਹੋਰ ਵਰਤਾਰੇ ਨੂੰ ਨਜ਼ਰ ਅੰਦਾਜ ਨਹੀਂ ਕਰਨਾ ਚਾਹੀਦਾ। ਉਹ ਹੈ ਭਾਰਤੀ ਜਨਤਾ ਪਾਰਟੀ ਅਤੇ ਉਸਦਾ ਸੰਘ ਪਰਿਵਾਰ। ਅਕਾਲੀ ਦਲ ਨਾਲ ਗੱਠਜੋੜ ਵਿੱਚ ਸਰਕਾਰ ਚਲਾਉਂਦਿਆਂ ਇਸ ਫਿਰਕੂ ਫਾਸ਼ੀਵਾਦੀ ਜੱਥੇਬੰਦੀ ਨੇ ਪੂਰੇ ਪੰਜਾਬ ਅੰਦਰ ਭਾਜਪਾ ਅਤੇ ਸੰਘ ਪਰਿਵਾਰ ਦੀਆਂ ਇਕਾਈਆਂ, ਧਾਰਮਿਕ ਜਥੇਬੰਦੀਆਂ, ਰਾਮਲੀਲਾ ਕਮੇਟੀਆਂ, ਗਊਸ਼ਾਲਾਵਾਂ ਦੇ ਟ੍ਰਸਟਾਂ, ਧਾਰਮਕ ਯਾਤਰਾ ਲੈ ਜਾਣ ਵਾਲੀਆਂ ਸੁਸਾਇਟੀਆਂ, ਸਰਵ ਹਿਤਕਾਰੀ ਸਕੂਲਾਂ ਅੰਦਰ ਕੱਟੜ ਪ੍ਰਚਾਰਕਾਂ ਨੂੰ ਤੈਨਾਤ ਕਰਕੇ ਆਪਣਾ ਨੈਟਵਰਕ ਫੈਲਾਉਣ ਦਾ ਕਾਫੀ ਉਪਰਾਲਾ ਕੀਤਾ ਹੈ। ਮਿਊਂਸਪਲ ਕਮੇਟੀਆਂ ਦੀਆਂ ਚੋਣਾਂ ਅੰਦਰ ਕਾਫੀ ਨਵੇਂ ਕਸਬਿਆਂ ਅੰਦਰ ਭਾਜਪਾ ਦੀ ਹੋਂਦ ਕਾਇਮ ਹੋ ਚੁੱਕੀ ਹੈ। ਇਸਨੇ ਪੰਜਾਬ ਦੀ ਸਮਾਜਕ ਗਤੀਵਿਧੀ ਅੰਦਰ ਆਪਣੀ ਹੋਂਦ ਜਤਾਉਣੀ ਵੀ ਸ਼ੁਰੂ ਕਰ ਦਿੱਤੀ ਹੈ। ਦਲਿਤ ਬਸਤੀਆਂ ਅੰਦਰ ਤੇ ਮਜ਼ਦੂਰ ਰਿਹਾਇਸ਼ੀ ਇਲਾਕਿਆਂ ਵਿੱਚ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਦੀ ਹੋਂਦ ਨਜ਼ਰ ਆਉਣ ਯੋਗ ਹੈ। ਸਿੱਖਾਂ ਬਾਰੇ ਰਵਾਇਤੀ ਫਿਰਕੂ ਟਕਰਾਅ ਵਾਲੀ ਆਪਣੀ ਪਹੁੰਚ ਦੀ ਬਜਾਏ ਸੰਘ ਪਰਿਵਾਰ ਨੇ ਰਾਸ਼ਟਰੀ ਸਿੱਖ ਸੰਗਤ ਆਦਿ ਬਣਾ ਕੇ ਸਿੱਖਾਂ ਅੰਦਰ ਘੁਸਪੈਠ ਸ਼ੁਰੂ ਕੀਤੀ ਹੈ ਜਿਸ ਦੇ ਬਿਲਕੁਲ ਸਿੱਧੇ ਨਤੀਜੇ ਵਜੋਂ, ਅਤੇ ਜਿਸਦੀ ਉਦਾਹਰਣ ਦੇ ਕੇ ਕੁਝ ਕੱਟੜਪੰਥੀ ਸਿੱਖ ਜਥੇਬੰਦੀਆਂ ਨੂੰ ਵੀ ਆਪਣੀ ਫਿਰਕੂ ਸੋਚ ਫੈਲਾਉਣ ਦਾ ਬਹਾਨਾ ਮਿਲ ਰਿਹਾ ਹੈ।
ਇਹ ਵਰਤਾਰਾ ਦੇਸ਼ ਵਿਆਪੀ ਹੈ। ਆਰਥਕ ਮੰਦੀ ਦੇ ਅੰਤਹੀਣ ਦੌਰ ਵਿੱਚ ਸਰਮਾਏਦਾਰੀ ਦੇ, ਖਾਸ ਕਰਕੇ, ਵੱਡੇ ਸੂਦਖੋਰ ਤੇ ਵਪਾਰੀ ਹਿੱਸੇ ਨੂੰ ਫਾਸ਼ੀਵਾਦ ਇੱਕ ਸੁਭਾਵਕ ਹੱਲ ਨਜ਼ਰ ਆਉਂਦਾ ਹੈ। ਇਹ ਇਤਿਹਾਸ ਨੇ ਵੀ ਵਿਖਾਇਆ ਹੈ। ਪੈਦਾਵਾਰ ਤੋਂ ਕਟੇ ਹੋਏ, ਸੂਦਖੋਰੀ, ਕਮਿਸ਼ਨ ਦਲਾਲੀ ਆਦਿ ਤੇ ਪਲਣ ਵਾਲੇ ਪਰਜੀਵੀ ਸਰਮਾਏਦਾਰਾਂ ਨੂੰ ਬਹੁਤ ਹੀ ਸੁਭਾਵਕ ਲੱਗਦਾ ਹੈ ਕਿ ਸੰਪੂਰਣ ਕੇਂਦਰੀਕਰਣ ਕਰਕੇ, ਬਹੁਗਿਣਤੀ ਦੀਆਂ ਭਾਵਨਾਵਾਂ ਘੱਟ ਗਿਣਤੀਆਂ ਖਿਲਾਫ ਦੰਗਈ ਅਤੇ ਅਸਹਿਣਸ਼ੀਲਤਾ ਦੀ ਹੱਦ ਤੱਕ ਭੜਕਾ ਕੇ ਅਤੇ ਇਸ ਟਕਰਾਅ ਵਿਚੋਂ ਖੁਦ ਨੂੰ ਬਹੁਗਿਣਤੀ ਦੀ ਚੈਪੀਂਅਨ ਵਜੋਂ ਸਥਾਪਤ ਕਰਨਾ ਅਤੇ ਅਮਾਨਵੀ ਲੁੱਟ ਨੂੰ ਅੰਜਾਮ ਦੇਣ ਲਈ ਹਿੰਸਕ ਤੋਂ ਹਿੰਸਕ ਸਾਧਨਾਂ ਦਾ ਇਸਤੇਮਾਲ ਕਰਕੇ ਰਾਜ ਚਲਾਇਆ ਜਾਵੇ। ਇਸਦੇ ਲਈ ਜ਼ਰੂਰੀ ਹੈ ਕਿ ਜਮਾਤੀ ਕਤਾਰਬੰਦੀਆਂ ਖਤਮ ਕਰਕੇ ਫਿਰਕੂ ਕਤਾਰਬੰਦੀ ਕੀਤੀ ਜਾਵੇ। ਬਿਹਾਰ ਚੋਣ ਨੇ ਦਿਖਾਇਆ ਹੈ ਕਿ ਨਿਤੀਸ਼ ਕੁਮਾਰ ਦੇ ਗੱਠਜੋੜ ਦੀਆਂ ਸੀਟਾਂ ਵਿੱਚ ਹੋਏ ਵਾਧੇ ਵਿੱਚੋਂ 60% ਕੇਵਲ ਭਾਜਪਾ ਦਾ ਯੋਗਦਾਨ ਹੈ।
ਪੰਜਾਬ ਅੰਦਰ ਸੰਘ ਪਰਿਵਾਰ ਵਲੋਂ ਬੁਢਲਾਢਾ ਖੇਤਰ ਵਿੱਚ ਕ੍ਰਿਸ਼ਚਅਨਾਂ ਨਾਲ ਟਕਰਾਅ, ਬਠਿੰਡਾ ਅੰਦਰ ਕੀਰਤੀ ਕਿਰਪਾਲ ਦੇ ਨਾਟਕ ਦੌਰਾਨ ਹੰਗਾਮਾ, ਚੰਡੀਗੜ• ਵਿੱਚ ਮੀਰਵਾਈਜ਼ ਫਾਰੂਕ ਦੇ ਸੈਮੀਨਾਰ ਵਿੱਚ ਭੰਨਤੋੜ ਆਦਿ ਕੁਝ ਘਟਨਾਵਾਂ ਹਨ ਜੋ ਦਰਸਾਉਂਦੀਆਂ ਹਨ ਕਿ ਹੁਣ ਇਹ ਵਹਿਸ਼ੀ ਤਾਕਤ ਆਪਣੀ ਹੋਂਦ ਵੀ ਜਤਾਉਣ ਲੱਗ ਪਈ ਹੈ।

ਇਤਿਹਾਸ ਗਵਾਹ ਹੈ ਕਿ ਸੰਕਟ ਦੇ ਦੌਰਾਂ ਵਿੱਚ ਅਜਿਹੀਆਂ ਫਿਰਕੂ ਤਾਕਤਾਂ ਸਰਮਾਏਦਾਰੀ ਵਿੱਚ ਅਚਾਨਕ ਪੈਂਠ ਬਣਾ ਕੇ ਜਮਹੂਰੀਅਤ ਨੂੰ ਖਤਮ ਕਰਕੇ ਜੰਗ ਵਰਗੀਆਂ ਹਾਲਤਾਂ ਬਣਾਉਂਦੀਆਂ ਰਹੀਆਂ ਹਨ।
ਜਰਮਨੀ ਤੇ ਇਟਲੀ ਅੰਦਰ ਫਾਸ਼ੀਵਾਦ ਦੇ ਉਭਾਰ ਨੂੰ ਗਹੁ ਨਾਲ ਵੇਖੀਏ ਤਾਂ ਉਸਨੇ ਜਨਤਾ ਅੰਦਰ ਵਿਕਾਸ ਅਤੇ ਬਦਲਾਅ ਦੀ ਤੀਬਰ ਇੱਛਾ ਦੇ ਦੌਰ ਵਿੱਚ ਕਿਸੇ ਸਾਰਥਕ ਇਨਕਲਾਬੀ ਤਾਕਤ ਦੀ ਮੈਦਾਨ ਵਿੱਚੋਂ ਅਣਹੋਂਦ ਦਾ ਫਾਇਦਾ ਉਠਾਉਂਦਿਆਂ ਵੇਖਣ ਨੂੰ ਸਮਾਜਵਾਦੀ ਅਤੇ ਰਾਸ਼ਟਰਵਾਦੀ ਜਾਪਦਾ ਨਾਅਰਾ ਦੇ ਕੇ ਦੁਨੀਆਂ ਨੂੰ ਘਿਨੌਣੇ ਖੂਨ ਖਰਾਬੇ ਵਿੱਚ ਧੱਕ ਦਿੱਤਾ ਸੀ। ਤਮਾਮ ਬੈਂਕ ਸ਼ਾਹ, ਸੂਦਖੋਰ, ਦਲਾਲ ਉਸਦੀ ਪਿੱਠ ਤੇ ਸਨ ਅਤੇ ਸੋਧਵਾਦੀ ਕਮਿਊਨਿਸਟ ਅਤੇ ਟ੍ਰੇਡ ਯੂਨੀਅਨਵਾਦੀ ਨੇਤਾ ਪਹਿਲਾਂ ਹੀ ਲੋਕਾਂ ਦਾ ਭਰੋਸਾ ਗੁਆ ਚੁੱਕੇ ਸਨ।
ਹਾਲਾਂਕਿ ਅਜਿਹੀਆਂ ਤਾਕਤਾਂ ਵੀ ਆਖਰ ਹਾਰਦੀਆਂ ਹਨ, ਪ੍ਰੰਤੂ ਸਿਆਣੇ ਕਹਿੰਦੇ ਹਨ ਕਿ ਥੋੜੇ ਲੋਕਾਂ ਨੂੰ ਸਦਾ ਲਈ ਭਰਮਾਇਆ ਜਾ ਸਕਦਾ ਹੈ, ਜ਼ਿਆਦਾ ਲੋਕਾਂ ਨੂੰ ਕੁਝ ਸਮੇਂ ਲਈ ਭਰਮਾਇਆ ਜਾ ਸਕਦਾ ਹੈ, ਪਰ ਸਾਰੇ ਲੋਕਾਂ ਨੂੰ ਸਦਾ ਲਈ ਭਰਮਾਇਆ ਨਹੀਂ ਜਾ ਸਕਦਾ ਹੈ। ਮਧਵਰਗ ਥੋੜ•ਾ ਹੈ, ਕਿਰਤੀ ਜਨਤਾ ਜ਼ਿਆਦਾ ਹੈ ਅਤੇ ਸਰਮਾਏਦਾਰੀ ਇਨ•ਾਂ ਨੂੰ ਭਰਮਾ ਕੇ ਹੀ ਆਪਣਾ ਰਾਜ ਚਲਾ ਸਕਦੀ ਹੈ। ਇਸ ਲਈ ਕਮਿਊਨਿਸਟਾਂ, ਜਮਹੂਰੀਅਤ ਪੰਸਦਾਂ, ਟ੍ਰੇਡ ਯੂਨੀਅਨ ਆਗੂਆਂ, ਕਿਸਾਨ, ਵਿਦਿਆਰਥੀ ਤੇ ਨੌਜਵਾਨ ਤੇ ਮੁਲਾਜਮ ਜਥੇਬੰਦੀਆਂ ਦੇ ਤਮਾਮ ਆਗੂਆਂ ਨੂੰ ਇਸ ਵਿਸ਼ਲੇਸ਼ਣ ਨੂੰ ਮੁੜ-ਮੁੜ ਘੋਖਦੇ ਹੋਏ ਇਸ ਨਾਜੁਕ ਸਮੇਂ ਤੇ ਆਪਣਾ ਰੋਲ ਤੈਅ ਕਰਨਾ ਚਾਹੀਦਾ ਹੈ। ਸਮਾਜਕ ਬਦਲਾਅ ਅਤੇ ਵਿਕਾਸ ਦਾ ਕੰਮ ਕੁਝ ਨੇਤਾਵਾਂ ਦੀ ਦਰਿਆਦਿਲੀ ਦੇ ਆਸਰੇ ਨਹੀਂ ਛੱਡਿਆ ਜਾ ਸਕਦਾ। ਇਸ ਵਿੱਚ ਕਿਰਤੀ ਜਨਤਾ ਦੇ ਵਿਸ਼ਾਲ ਤੋਂ ਵਿਸ਼ਾਲ ਹਜੂਮਾਂ ਨੂੰ ਖੁਦ ਮੈਦਾਨ ਵਿੱਚ ਉੱਤਰ ਜਾਣਾ ਚਾਹੀਦਾ ਹੈ ਅਤੇ ਇਸ ਮੁਲਕ ਤੇ ਸੂਬੇ ਦੀ ਹਰ ਚੀਜ਼ ਨੂੰ ਚੁੱਕ ਕੇ ਉਲਟ ਪਲਟ ਕੇ ਵੇਖਣਾ ਚਾਹੀਦਾ ਹੈ ਕਿ ਇਹ ਕੰਮ ਦੀ ਹੈ ਜਾਂ ਨਹੀਂ, ਇਸਨੂੰ ਸਾਂਭਿਆ ਜਾਣਾ ਚਾਹੀਦਾ ਹੈ? ਬਦਲਿਆ ਜਾਣਾ ਚਾਹੀਦਾ ਹੈ? ਜਾਂ ਫਿਰ ਇਤਿਹਾਸ ਦੇ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਣਾ ਚਾਹੀਦਾ? ਇਹ ਹੈ ਨਵ ਜਮਹੂਰੀ ਇਨਕਲਾਬ ਦਾ ਰਾਹ, ਜਿਸ ਲਈ ਪੰਜਾਬ ਨੂੰ ਜਾਗਣਾ ਚਾਹੀਦਾ ਹੈ ਅਤੇ ਵੱਡੀ ਤਿਆਰੀ ਤੇ ਜਮਾਤੀ ਲਾਮਬੰਦੀ ਕਰਨੀ ਚਾਹੀਦੀ ਹੈ।
No comments:
Post a Comment