Saturday, March 5, 2011

ਮਨਪ੍ਰੀਤ ਬਾਦਲ, ਰਵਨੀਤ ਬਿੱਟੂ, ਸੰਘ ਪਰਿਵਾਰ

 ਮਨਪ੍ਰੀਤ ਬਾਦਲ, ਰਵਨੀਤ ਬਿੱਟੂ, ਸੰਘ ਪਰਿਵਾਰ

- ਕੰਵਲਜੀਤ
ਸੂਬੇ ਦੀ ਰਾਜਨੀਤੀ 2012 ਦੀਆਂ ਚੋਣਾਂ ਤੇ ਕੇਂਦਰਤ ਹੋ ਰਹੀ ਹੈ। ਯਾਤਰਾਵਾਂ, ਰੈਲੀਆਂ ਅਤੇ ਐਕਸ਼ਨਾਂ ਰਾਹੀਂ ਆਪਣੇ ਆਪਣੇ ਏਜੰਡੇ ਉੱਤੇ ਲੋਕਾਂ ਦੀ ਹਿਮਾਇਤ ਹਾਸਲ ਕਰਨ ਦੀਆਂ ਕਵਾਇਦਾਂ ਸ਼ੁਰੂ ਹੋ ਚੁੱਕੀਆਂ ਹਨ। ਮਨਪ੍ਰੀਤ ਬਾਦਲ ਦੀ ''ਜਾਗੋ ਪੰਜਾਬ ਯਾਤਰਾ'' ਵਿੱਚ ਬਾਰ ਬਾਰ ਸੂਬੇ ਦੇ ਵਿਕਾਸ ਦੀ ਗੱਲ ਦੇ ਨਾਲ ਨਾਲ ਸ਼ਹੀਦਾਂ, ਖਾਸ ਕਰਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਬਾਰੇ ਕਾਫੀ ਚਰਚਾ ਹੋ ਰਹੀ ਹੈ। ਨੌਜਵਾਨ ਕਾਂਗਰਸੀ ਐਮ. ਪੀ. ਰਵਨੀਤ ਬਿੱਟੂ ਨੇ ਆਪਣੀ ਮੁਹਿੰਮ ਦਾ ਨਾਂ ਹੀ 'ਨਵ ਇਨਕਲਾਬ' ਯਾਤਰਾ ਰੱਖ ਦਿੱਤਾ ਹੈ ਅਤੇ ਉਹ ਪੈਦਲ ਹੀ ਪੂਰੇ ਪੰਜਾਬ ਦੇ ਦੌਰੇ ਤੇ ਨਿਕਲ ਤੁਰਿਆ ਹੈ। ਰਾਹੁਲ ਗਾਂਧੀ ਦੀ ਤਰਜ ਤੇ ਵੱਖ ਵੱਖ ਵਰਗਾਂ ਨਾਲ ਨੇੜਿਓਂ ਸਬੰਧ, ਉਨ•ਾਂ ਦੀਆਂ ਸ਼ਿਕਾਇਤਾਂ ਇਕੱਠੀਆਂ ਕਰਕੇ ਕੋਈ ''ਵਿਜ਼ਨਰੀ ਪੇਪਰ'' ਤਿਆਰ ਕਰਨ ਦੀਆਂ ਗੱਲਾਂ ਕਰਕੇ ਉਹ ਅੱਕੀ ਜਨਤਾ ਨੂੰ ਕਿਸੇ ਨਵੀਂ ਨੀਤੀ ਦੇ ਨਿਰਮਾਣ ਦਾ ਪ੍ਰਭਾਵ ਦੇਣਾ ਚਾਹੁੰਦਾ ਹੈ।


ਮੱਧਵਰਗ ਦਾ ਕਾਫੀ ਵੱਡਾ ਹਿੱਸਾ ਇਨ•ਾਂ ਮੁਹਿੰਮਾਂ ਨੂੰ ਵੇਖਕੇ ਮੌਜੂਦਾ ਪ੍ਰਬੰਧ ਵਿੱਚ ਆਪਣਾ ਵਿਸ਼ਵਾਸ ਕਾਇਮ ਰੱਖਣ ਲਈ ਤਰਕ ਲੱਭ ਲੈਂਦਾ ਹੈ। ਇੱਥੋਂ ਤੱਕ ਕਿ ਇਨ•ਾਂ ਦੀ ਦੂਜੇ ਸਿਆਸਤਦਾਨਾਂ ਨਾਲੋਂ ਘੱਟ ਉਮਰ ਵੀ ਮੱਧਵਰਗ ਨੂੰ ਨਵਾਂਪਣ ਵਿਖਾਉਣ ਲਈ ਕਾਫੀ ਹੈ। ਉਹ ਇਸ ਨੂੰ ਕਿਸੇ ਸਿਆਸੀ ਪੁਨਰ ਜਾਗਰਣ (''ਰਿਨਾਇਸਾਂ'') ਵਾਂਗ ਪੇਸ਼ ਕਰ ਰਹੇ ਹਨ।
ਦੂਜੇ ਪਾਸੇ ਖੱਬੇ ਪੱਖੀ ਆਗੂਆਂ ਤੇ ਬੁਧੀਜੀਵੀਆਂ ਦਾ ਇੱਕ ਹਿੱਸਾ ਇਸ ਵਰਤਾਰੇ ਨੂੰ ਹਾਕਮ ਜਮਾਤਾਂ ਦੇ ਡਰਾਮੇ ਕਹਿ ਕੇ ਰੱਦ ਕਰਨ ਦਾ ਪੁਰਾਣਾ ਸ਼ਾਰਟਕੱਟ ਫਾਰਮੂਲਾ ਪੇਸ਼ ਕਰਕੇ ਡੰਗ ਟਪਾ ਰਿਹਾ ਹੈ। ਪ੍ਰੰਤੂ ਕੀ ਗੱਲ ਮਹਿਜ਼ ਏਨੀ ਹੀ ਹੈ?
ਸਾਨੂੰ ਜ਼ਰੂਰ ਹਾਕਮ ਜਮਾਤਾਂ ਦੇ ਆਪਣਾ ਰਾਜ ਕਾਇਮ ਰੱਖਣ ਲਈ ਵਰਤੇ ਜਾਂਦੇ ਢੰਗਾਂ ਤਰੀਕਿਆਂ ਦੀ ਬਰੀਕੀ ਨਾਲ ਘੋਖ ਕਰਨੀ ਚਾਹੀਦੀ ਹੈ ਅਤੇ ਜਨਤਾ ਸਾਹਮਣੇ ਉਸ ਨੂੰ ਨੰਗਾ ਕਰਨਾ ਚਾਹੀਦਾ ਹੈ ਅਤੇ ਉਹ ਠੋਸ ਤਰਕ ਪੇਸ਼ ਕਰਨੇ ਚਾਹੀਦੇ ਹਨ ਜਿਨ•ਾਂ ਨੂੰ ਜਨਤਾ ਸਮਝ ਸਕੇ, ਅਪਣਾ ਸਕੇ ਅਤੇ ਅੱਗੇ ਸਮਝਾ ਸਕੇ। ''ਮੰਤਰੀ ਐਮ. ਐਲ. ਏ., ਐਮ. ਪੀ. ਜਿੱਤ ਕੇ ਪੰਜ ਸਾਲ ਵਾਪਿਸ ਨਹੀਂ ਆਉਂਦੇ'', ਇਹ ਇੱਕ ਆਮ ਅਲੋਚਨਾ ਰਹੀ ਹੈ ਜਿਸ ਨਾਲ ਲੋਕ ਬੜੀ ਚੰਗੀ ਤਰ•ਾਂ ਸਹਿਮਤ ਹਨ।
''ਜਿਹੜਾ ਬੰਦਾ ਇੱਕ ਵਾਰੀ ਜਿੱਤ ਜਾਂਦਾ ਹੈ, ਉਹ ਮਰਨ ਤੱਕ ਲੀਡਰੀ ਨਹੀਂ ਛੱਡਦਾ। ਬੁੱਢੇ ਸਿਆਸਤਦਾਨ ਦੇਸ਼ ਦਾ ਕੁਝ ਨਹੀਂ ਸੁਆਰ ਸਕਦੇ।'' ਇਹ ਇੱਕ ਹੋਰ ਅਲੋਚਨਾ ਹੈ। ਇਹ ਅਤੇ ਅਜਿਹੀਆਂ ਹੋਰ ਕਿੰਨੀਆਂ ਹੀ ਅਲੋਚਨਾਵਾਂ ਦਾ ਸੋਮਾ ਮੱਧਵਰਗ ਦੇ, ਅਤੇ ਸਰਮਾਏਦਾਰੀ ਦੇ ਉਦਾਰ ਹਿੱਸੇ/ਬੁਧੀਜੀਵੀ ਹਨ। ਹਾਲਾਂਕਿ ਕਿ ਕਮਿਊਨਿਸਟ ਸਿਧਾਂਤ ਸਰਮਾਏਦਾਰੀ ਦੀ ਬੇਹੱਦ ਬੁਨਿਆਦੀ ਅਤੇ ਵਿਗਿਆਨਕ ਅਲੋਚਨਾ ਪੇਸ਼ ਕਰਦਾ ਹੈ ਪੰ੍ਰਤੂ ਸਾਡੇ ਪ੍ਰਚਾਰ ਦਾ ਕਾਫੀ ਵੱਡਾ ਹਿੱਸਾ ਅਜਿਹੀਆਂ ਸਧਾਰਨ ਵਿਆਖਿਆਵਾਂ ਤੇ ਸੌਖੀ ਟੇਕ ਰੱਖਦਾ ਰਿਹਾ ਹੈ।

ਮਨਪ੍ਰੀਤ ਬਾਦਲ ਨਾ ਭਵਿੱਖ ਹੈ ਤੇ ਨਾ ਇਤਿਹਾਸ ਬਣੇਗਾ

ਮਨਪ੍ਰੀਤ ਕਹਿਣੀ ਬਨਾਮ ਕਰਨੀ, ਨਾ ਬੀਤੇ ਦਾ ਅਮਲ ਖ਼ਰਾ, ਨਾ ਭਵਿੱਖ ਦੀ ਸੇਧ ਖ਼ਰੀ
- ਹਰਮੀਤ ਸਮਾਘ
ਅੱਜ ਕੱਲ ਪੰਜਾਬ ਦੀ ਸਿਆਸਤ, ਸਮਾਜ ਅਤੇ ਮੀਡੀਆ ਵਿਚ ਮਨਪ੍ਰੀਤ ਬਾਦਲ ਦੀ ਚਰਚਾ ਜੋਰਾਂ-ਸ਼ੋਰਾਂ ਨਾਲ ਛਿੜੀ ਹੋਈ ਹੈ। ਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਆਪਣੇ ਜੋੜਾਂ-ਤੋੜਾਂ ਅਤੇ ਫਾਇਦੇ-ਨੁਕਸਾਨ ਦਾ ਹਿਸਾਬ ਕਿਤਾਬ ਲਾ ਕੇ ਇਸ ਮਨਪ੍ਰੀਤ ਵਰਤਾਰ, ਸਬੰਧੀ ਨਪੀਆਂ ਤੁਲੀਆਂ ਡਿਪਲੋਮੈਟਿਕ ਟਿੱਪਣੀਆਂ ਕਰਨ ਤੱਕ ਹੀ ਸੀਮਤ ਹਨ। ਇਸ ਲਈ ਉਨ•ਾਂ ਕੋਲੋਂ ਇਸ ਨਵੀਂ ਸਿਆਸੀ ਡਿਵੈਲਪਮੈਂਟ ਬਾਰੇ ਕੋਈ ਨਵੀਂ ਜਾਂ ਕੋਈ ਕੰਮ ਦੀ ਗੱਲ ਸੁਨਣ ਦੀ ਆਸ ਲਾਉਣਾ ਫਜ਼ੁਲ ਹੈ। ਕਾਰਪੋਰੇਟ ਮਾਲਕਾਂ ਦੀ ਅਧੀਨਗੀ ਕਬੂਲਦਾ ਹੋਇਆ ਮੇਨਸਟਰੀਮ ਮੀਡੀਆ ਵੀ ਇਸ ਬਹਿਸ ਨੂੰ ਆਪਣੀਆਂ ਸੌੜੀਆਂ ਹੱਦਾਂ ਤੋਂ ਪਾਰ ਲਿਜਾਣ ਵਿੱਚ ਅਸਮਰੱਥ ਹੈ। ਤਾਂ ਬਚਦੀ ਹੈ ਸਿਰਫ ਆਮ ਜਨਤਾ ਜਿਸ ਦੀ ਪਹੁੰਚ ਤੇ ਸਮਝਦਾਰੀ ਦੇ ਆਧਾਰ ਉੱਤੇ ਹੀ ਹਰ ਸਮਾਜਿਕ ਤੇ ਸਿਆਸੀ ਵਰਤਾਰੇ ਦਾ ਭਵਿੱਖ ਟਿਕਿਆ ਹੋਇਆ ਹੈ। ਲੋਕ ਹੀ ਸਮਾਜਿਕ ਤਬਦੀਲੀ ਦਾ ਧੁਰਾ ਹੁੰਦੇ ਹਨ। ਸਦੀਆਂ ਦੀ ਖੜੋਤ ਨੂੰ ਤੋੜ ਕੇ ਦਿਨਾਂ 'ਚ ਇਨਕਲਾਬ ਦੀ ਹਨੇਰੀ ਝੁਲਾਉਣ ਦਾ ਮਾਦਾ ਵੀ ਆਮ ਜਨਤਾ ਹੀ ਰੱਖਦੀ ਹੈ। ਇਸ ਲਈ ਅਸੀਂ ਵੀ ਆਪਣੇ ਕੁਝ ਤੌਖਲੇ, ਖਦਸ਼ੇ, ਸਵਾਲ ਅਤੇ ਸੁਝਾਅ ਲੋਕਾਂ ਦੀ ਕਚਿਹਰੀ ਵਿਚ ਹੀ ਰੱਖਣਾ ਚਾਹੁੰਦੇ ਹਾਂ। ਤਾਂ ਕਿ ਪੰਜਾਬ ਵਿਚ ਹੋ ਰਹੀ ਇਸ ਨਵੀਂ ਹਲਚਲ ਬਾਰੇ ਐਂਵੇ ਲੋਕ-ਲਭਾਊ ਜਜ਼ਬਾਤੀ ਅਤੇ ਹਵਾਈ ਗੱਲਾਂ ਕਰਨ ਦੀ ਬਜਾਏ, ਮਨਪ੍ਰੀਤ ਬਾਦਲ ਨੂੰ ਆਮ ਜਨਤਾ ਦੇ ਹਕੀਕੀ ਮੁੱਦਿਆਂ ਬਾਰੇ ਠੋਸ ਜਵਾਬ ਦੇਣ ਲਈ ਮਜ਼ਬੂਰ ਕੀਤਾ ਜਾ ਸਕੇ।
ਮੈਂ ਅਤੇ ਮੇਰਾ ਪਰਿਵਾਰ ਖੁਦ ਗਿੱਦੜਬਾਹਾ ਦੇ ਹੀ ਵਸਨੀਕ ਹਾਂ। ਗੱਲ 1995 ਦੀ ਹੈ, ਜਦ ਮੇਰੀ ਉਮਰ ਸਿਰਫ 10 ਸਾਲ ਹੀ ਸੀ। ਗਿੱਦੜਬਾਹਾ ਦੀ ਵਿਧਾਨ ਸਭਾ ਸੀਟ ਉਤੇ ਹੋਣ ਵਾਲੀ ਉਪ ਚੋਣ ਨੇ ਸਾਰੇ ਪੰਜਾਬ ਦਾ ਧਿਆਨ ਖਿੱਚਿਆ ਹੋਇਆ ਸੀ। ਗਿੱਦੜਬਾਹਾ ਕੁਰੂਕਸ਼ੇਤਰ ਦਾ ਮੈਦਾਨ ਬਣਿਆ ਹੋਇਆ ਸੀ। ਅਕਾਲੀ ਦਲ (ਬਾਦਲ) ਵਲੋਂ ਉਮੀਦਵਾਰ ਖੜ•ਾ ਕੀਤਾ ਗਿਆ ਮਨਪ੍ਰੀਤ ਬਾਦਲ ਨੂੰ। ਇੰਗਲੈਂਡ ਤੋਂ ਪੜ• ਕੇ ਆਉਣ ਵਾਲੇ ਇਸ ਮੁੰਡੇ ਦੀ ਯੋਗਤਾ ਐਨੀ ਹੀ ਸੀ (ਤੇ ਜੋ ਸ਼ਾਇਦ ਸਭ ਤੋਂ ਮਹੱਤਵਪੂਰਨ ਸੀ) ਕਿ ਉਹ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਸੀ। ਬੱਸ ਹੋਰ ਨਾ ਕੋਈ ਸਵਾਲ, ਨਾ ਕੋਈ ਜਵਾਬ; ਅਕਾਲੀ ਦਲ ਦੀ ਡੈਮੋਕਰੇਸੀ ਜ਼ਿੰਦਾਬਾਦ! ਅੱਜ ਵੀ ਗੱਲਾਂ ਹੁੰਦੀਆਂ ਹਨ ਕਿ ਕਿਵੇਂ ਤਦ ਪੂਰੇ ਹਲਕੇ ਵਿੱਚ ਦੋਵਾਂ ਪਾਰਟੀਆਂ-ਅਕਾਲੀ ਦਲ ਅਤੇ ਕਾਂਗਰਸ-ਵੱਲੋਂ ਪੈਸਾ ਮੀਂਹ ਵਾਂਗ ਵਰ•ਾਇਆ ਗਿਆ। ਮਨਪ੍ਰੀਤ ਬਾਦਲ ਉਹ ਚੋਣਾਂ ਜਿੱਤ ਗਿਆ ਤੇ ਫਿਰ ਸਭ ਕੁਝ ਨਾਰਮਲ ਹੋ ਗਿਆ ਨਾ ਕੋਈ ਵਰਨਣਯੋਗ ਤਬਦੀਲੀ ਗਿੱਦੜਬਾਹਾ 'ਚ ਹੋਈ ਤੇ ਨਾ ਪੰਜਾਬ ਵਿੱਚ। ਤੇ ਉਧਰੋਂ ਪੂਰੇ ਦੇਸ਼ ਵਿੱਚ ਡਾ. ਮਨਮੋਹਨ ਸਿੰਘ ਦੀਆਂ ਨਵੀਆਂ ਆਰਥਿਕ ਨੀਤੀਆਂ ਫੁਲ ਸਪੀਡ 'ਤੇ ਲਾਗੂ ਹੋ ਰਹੀਆਂ ਸਨ। ਬਹੁਗਿਣਤੀ ਲਈ ਸਿੱਖਿਆ, ਸਥਾਈ ਰੁਜ਼ਗਾਰ, ਸਿਹਤ ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਇਕ ਸੁਪਨਾ ਬਣਦੇ ਜਾ ਰਹੇ ਸਨ। ਕਰੋੜਾਂ ਦੇਸ਼ ਵਾਸੀਆਂ ਦੀ ਕੰਗਾਲੀ ਦੀ ਕੀਮਤ ਉੱਤੇ ਕੁਝ ਕੁ ਸੋਨੇ ਦੇ ਮਹਿਲ ਉਸਰਨੇ ਸ਼ੁਰੂ ਹੋ ਗਏ ਸਨ। ਈਸਟ ਇੰਡੀਆ ਕੰਪਨੀ ਵਰਗੀਆਂ ਹਜ਼ਾਰਾਂ ਲੋਟੂ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਪਧਾਰਨ ਦੇ ਸੱਦੇ ਭੇਜ ਦਿੱਤੇ ਗਏ ਸਨ। ਜਲਦੀ ਹੀ ਕਾਰਪੋਰੇਟ ਮੀਡੀਏ ਨੇ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦੇਣਾ ਸੀ...ਤੇ ਇਸ ਨਵੇਂ ਤਰ•ਾਂ ਦੇ 'ਵਿਕਾਸ' ਨੂੰ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਹੋਰ ਤਰ•ਾਂ ਤਰ•ਾਂ ਦੀਆਂ ਰੰਗ ਬਰੰਗੀਆਂ ਸਰਮਾਏਦਾਰ-ਜਗੀਰੂ ਪਾਰਟੀਆਂ ਦੀ ਪੂਰਨ ਹਿਮਾਇਤ ਹਾਸਲ ਸੀ/ਹੈ। ਰਾਜਨੀਤਿਕ ਅਰਥਸ਼ਾਸਤਰ ਦੀ ਸਮਝ ਰੱਖਣ ਵਾਲਿਆਂ ਨੂੰ ਪਤਾ ਸੀ ਕਿ ਇਸ 'ਵਿਕਾਸ' ਦੇ ਆਮ ਜਨਤਾ ਲਈ ਗੰਭੀਰ ਸਿੱਟੇ ਨਿਕਲਣਗੇ।

Friday, March 4, 2011

ਆਈ. ਪੀ. ਐਲ. ਵਿਵਾਦ-ਮੋਦੀ, ਮੰਡੀ ਅਤੇ ਮੁਨਾਫ਼ਾ



ਮੋਦੀ, ਮੰਡੀ ਅਤੇ ਮੁਨਾਫ਼ਾ
- ਹਰਮੀਤ ਸਮਾਘ

ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਅੱਜ ਪੂਰੀ ਚਰਚਾ ਵਿਚ ਹੈ। ਪਰ ਇਹ ਚਰਚਾ ਕ੍ਰਿਕਟ ਦੀ ਖੇਡ ਕਰਕੇ ਨਹੀਂ, ਬਲਕਿ ਆਈ. ਪੀ. ਐਲ. ਦੇ ਗੋਰਖ ਧੰਦੇ ਕਰਕੇ ਹੋ ਰਹੀ ਹੈ। ਕ੍ਰਿਕਟ ਵਿਚ ਇਨਕਲਾਬੀ ਬਦਲਾਅ ਲਿਆਉਣ ਦਾ ਦਾਅਵਾ ਕਰਨ ਵਾਲੀ ਇਸ ਲੀਗ ਨੇ ਸਭ ਕੁਝ ਸੱਚਮੁੱਚ ਬੜਾ ''ਇਨਕਲਾਬੀ'' ਕੀਤਾ ਹੈ, ਪਰ ਇਸ ਵਿਚੋਂ ਕ੍ਰਿਕਟ ਮਨਫ਼ੀ ਹੋ ਗਈ ਹੈ। ਇਨਕਮ ਟੈਕਸ ਵਿਭਾਗ ਦੇ ਕਹਿਣ ਮੁਤਾਬਿਕ, ''ਇਹ ਕ੍ਰਿਕਟ ਦੀ ਖੇਡ ਨਹੀਂ ਸੀ, ਬਲਕਿ ਕ੍ਰਿਕਟ ਦਾ ਬਹੁਤ ਵੱਡਾ ਬਿਜ਼ਨਿਸ ਸੀ।'' ਕ੍ਰਿਕਟ ਦੀ ਖੇਡ ਨਾਲ ਥੋੜ•ਾ ਬਹੁਤ ਵਾਹ ਵਾਸਤਾ ਰੱਖਣ ਵਾਲਿਆਂ ਨੂੰ ਯਾਦ ਹੋਵੇਗਾ ਕਿ ਕਿਵੇਂ ਕੈਰੀ ਪੈਕਰ ਨੇ ਕ੍ਰਿਕਟ ਦੀ ਖੇਡ ਨੂੰ ਰੰਗੀਨ ਕੀਤਾ ਸੀ। ਪਰ ਤਦ ਮਸਲਾ ਕ੍ਰਿਕਟ ਦਾ ਸੀ। ਚਿੱਟੀਆਂ
ਗੇਂਦਾਂ, ਖਿਡਾਰੀਆਂ ਦੀਆਂ ਰੰਗ ਬਰੰਗੀਆਂ ਵਰਦੀਆਂ, ਰਾਤ ਨੂੰ ਖੇਡੇ ਜਾਣ ਵਾਲੇ ਮੈਚ ਅਤੇ ਹੋਰ ਬਹੁਤ ਕੁਝ। ਪਰ ਆਈ. ਪੀ. ਐਲ. ਨੇ ਸਿਰਫ਼ ਖਿਡਾਰੀਆਂ ਨੂੰ ਰਾਤ ਨੂੰ ਖਿਡਾਇਆ ਹੀ ਨਹੀਂ, ਬਲਕਿ ਉਨ•ਾਂ ਨੂੰ ਇਹ ਵੀ ਸਿਖਾਇਆ (ਸ਼ਾਇਦ ਹੁਕਮ ਦਿੱਤਾ) ਕਿ ਇਸ ਤੋਂ ਵੀ ਵੱਧ ਕਿਵੇਂ ਆਪਣੇ ਲਈ ਤੇ ਆਈ. ਪੀ. ਐਲ. ਲਈ ਮੋਟਾ ਧਨ ਵਟੋਰਨ ਲਈ ਖੇਡਣਾ ਹੈ। ਦੁਨੀਆਂ ਦੇ ਹਰ ਕੋਨੇ ਤੋਂ ਇਕੱਠੇ ਕੀਤੇ ਖਿਡਾਰੀ, ਬਾਲੀਵੁੱਡ ਦਾ ਗਲੈਮਰ, ਚੀਅਰ ਗਰਲਜ਼ ਦੀਆਂ ਹਰ ਚੌਕੇ ਛਿੱਕੇ ਉਤੇ ਕਾਮੁਕ ਅਦਾਵਾਂ, ਸੱਤਾਧਾਰੀ ਪਾਰਟੀਆਂ ਦੇ ਵੱਡੇ ਸਿਆਸਤਦਾਨ ਅਤੇ ਅੰਨਾ ਪੈਸਾ। ਸਭ ਕੁਝ ਬੜਾ ਰੰਗੀਨ ਹੁੰਦਾ ਗਿਆ ਅਤੇ ਕੈਰੀ ਪੈਕਰ ਵਾਂਗੂ ਇਸ ਵਾਰ ਮੁੱਖ ਆਕਰਸ਼ਨ ਸੀ-ਲਲਿਤ ਮੋਦੀ ਨਾਂ ਦਾ ਇਕ ਚਾਤਰ ਬੰਦਾ।
2007 ਵਿਚ ਆਈ. ਪੀ. ਐਲ. ਸ਼ੁਰੂ ਹੋਣ ਤੋਂ ਪਹਿਲਾਂ ਲਲਿਤ ਮੋਦੀ ਦਾ ਨਾਂ ਕੋਈ ਨਹੀਂ ਜਾਣਦਾ ਸੀ। ਇਕ ਵਪਾਰੀ 
ਪਰਿਵਾਰ 'ਚੋਂ ਆਉਣ ਵਾਲਾ ਇਹ ਸ਼ਖ਼ਸ ਬਿਜ਼ਨਿਸ 'ਚ ਕੁਝ ਵੀ ਖਾਸ ਨਹੀਂ ਸੀ ਕਰ ਸਕਿਆ। ਪਰ ਜੇ ਇਸਦਾ ਪਿਛੋਕੜ ਵੇਖੀਏ, ਤਾਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਇਹ ਬੰਦਾ ਸੀ ਮੁੱਢ ਤੋਂ ਹੀ ਉੱਚ-ਇੱਛਾਵਾਂ ਪਾਲਣ ਦਾ ਆਦੀ। ਇੰਗਲੈਂਡ 'ਚ ਜਦੋਂ ਪੜ•ਦਾ ਸੀ ਤਾਂ ਪਿਤਾ ਨੇ ਇਕ ਵਾਰ ਕੁਝ ਹਜ਼ਾਰ ਪੌਂਡ ਭੇਜੇ ਤਾਂ ਕਿ ਮੁੰਡਾ ਇਕ ਤਾਂ ਕੋਈ ਛੋਟੀ ਮੋਟੀ ਗੱਡੀ ਲੈ ਲਵੇ ਅਤੇ ਬਾਕੀ ਆਪਣੇ ਖਰਚ ਪਾਣੀ ਲਈ ਬਚਾ ਕੇ ਰੱਖ ਲਵੇ। ਪਰ ਦੱਸਦੇ ਨੇ ਇਸ ਨੇ ਉਨ•ਾਂ ਸਾਰੇ ਪੈਸਿਆਂ ਨਾਲ ਆਪਣੀ ਜ਼ਿੰਦਗੀ ਦੀ ਪਹਿਲੀ ਮਰਸਡੀਜ਼ ਕਾਰ ਕਢਵਾ ਲਈ। ਅਮਰੀਕਾ ਵਿਚ ਜਦੋਂ ਪੜ•ਦਾ ਸੀ, ਤਾਂ 1985 'ਚ ਕੋਕੀਨ (ਇਕ ਨਸ਼ੀਲੇ ਪਦਾਰਥ) ਰੱਖਣ ਦੇ ਜ਼ੁਰਮ 'ਚ ਸਜ਼ਾ ਹੋਈ। ਛੇੜਖਾਨੀ ਕਰਨ ਅਤੇ ਅਗਵਾ ਤੱਕ ਕਰਨ ਦੇ ਦੋਸ਼ ਇਸ 'ਤੇ ਲੱਗੇ।